Monday 20 June 2016

ik punjabi ghazal


Terian yaadan ne dhaya qahar , das main kee Karaa'n?
faaye lag javaan ki khava zehr das main ki Karaan
Hun kisay v than te teray baajo dil lgda nahi
chadh gaya ankha,n da teri sehr das main ki Karaa'n
Par je honday pohnch jandi main udari mar ke
Tu vasaya door jake shahr das main ki karaa'n
ho gaya sunjha banera kaaN vi hun nayi bolde
rovan kulavan hun atthay pehr das main ki kraa'n
Vekh lai tu aake aape haal hoya ki mera
dil to uthdi dard di ik lahar das main ki karaa'n
تیریاں یاداں نے ڈھایا قہر، دسّ میں کی کراں
پھائے لگّ جاواں کے کھاواں زہر دسّ
میں کی کراں
ہن کسے وی تھاں تیرے باجھوں دل نئیں لگدا
چھڈّ گیا اکھاں دا تیری سحر دسّ میں کی کراں
پر جے ہندے پُہنچ جاندی میں اڈاری مار کے
توں وسایا دور جا کے شہر دسّ میں کی کراں
ہو گیا سنجا بنیرا کاں وی ہن نئیں بولدے
روواں، کُرلاواں ہن اٹھے پہر دس میں کی کراں
ویکھ لے توں آکے آپے حالَ ہویا کی میرا
دل تو اٹھدی درد دی اک لہر دس میں کی کراں
ਤੇਰੀਆਂ ਯਾਦਾਂ ਨੇ ਢਾਇਆ ਕਹਿਰ, ਦੱਸ ਮੈਂ ਕੀ ਕਰਾ ?
ਫਾਏ ਲੱਗ ਜਾਵਾਂ ਕੇ ਖਾਵਾਂ ਜ਼ਾਹਿਰ ਦੱਸ ਮੈਂ ਕੀ ਕਰਾਂ
ਹੁਣ ਕਿਸੇ ਵੀ ਥਾਂ ਤੇਰੇ ਬਾਝੋਂ ਦਿਲ ਨਹੀ ਲਗਦਾ
ਛੱਡ ਗਿਆ ਅੱਖਾਂ ਦਾ ਤੇਰੀ ਸਹਿਰ ਦੱਸ ਮੈਂ ਕੀ ਕਰਾਂ
ਪਰ ਜੇ ਹੁੰਦੇ ਪੋਹੰਚ ਜਾਂਦੀ ਮੈਂ ਉਡਾਰੀ ਮਾਰ ਕੇ
ਤੂੰ ਵਸਾਇਆ ਦੂਰ ਜਾ ਕੇ ਸ਼ਹਿਰ ਦੱਸ ਮੈਂ ਕੀ ਕਰਾਂ
ਹੋ ਗਿਆ ਸੁੰਜਾ ਬਨੇਰਾ ਕਾਨ ਵੀ ਹੁਣ ਨਹੀ ਬੋਲਦੇ
ਰੋਵਾਂ ਕੁਰਲਾਵਾਂ ਹੁਣ ਅਠੇ ਪਹਿਰ ਦਸ ਮੈਂ ਕੀ ਕਰਾਂ
ਵੇਖ ਲੈ ਤੂੰ ਆਕੇ ਆਪੇ ਹਾਲ ਹੋਇਆ ਕੀ ਮੇਰਾ
ਦਿਲ ਤੋ ਉਠਦੀ ਦਰਦ ਦੀ ਇਕ ਲਹਿਰ ਦਸ ਮੈਂ ਕੀ ਕਰਾਂ
ਸੀਆ ਸੱਚਦੇਵ

No comments:

Post a Comment